Home

previous arrow
next arrow
ArrowArrow
Shadow
Slider

ਸਾਫ ਸੁਥਰਾ ਪਿੰਡ ਚਕਰ

ਚਕਰ’, ਭਾਰਤੀ ਪੰਜਾਬ ਬਲਾਕ/ਤਹਿਸੀਲ ਜਗਰਾਓਂ, ਜ਼ਿਲ੍ਹਾ: ਲੁਧਿਆਣਾ ਦਾ ਇੱਕ ਵੱਡਾ ਪਿੰਡ ਹੈ। ਮਾਲਵੇ ਦਾ ਇਹ ਪ੍ਰਸਿੱਧ ਪਿੰਡ ਜ਼ਿਲ੍ਹਾ ਲੁਧਿਆਣਾ ਦੀ ਦੱਖਣੀ ਪੱਛਮੀ ਹੱਦ ਤੇ ਗੁਰੂ ਗੋਬਿੰਦ ਸਿੰਘ ਮਾਰਗ  ਉੱਪਰ ਸਥਿਤ ਹੈ। ਚਕਰ ਦੀ ਨਕਸ਼ਾ ਸਥਿਤੀ 30°38’37″N 75°23’48″E ਅਤੇ ਸਮੁੰਦਰੀ ਤਲ ਤੋਂ ਔਸਤ ਉਚਾਈ ੨੩੩ ਮੀਟਰ ਹੈ

ਲਗਭਗ 1000 ਸਾਲ ਪੁਰਾਣਾ ਤੇ ਕਰੀਬ 11000 ਹਜ਼ਾਰ ਦੀ ਆਬਾਦੀ ਵਾਲਾ ਇਹ ਪਿੰਡ ਕਿਸੇ ਸਮੇਂ ਆਹਲੂਵਾਲੀਆ ਮਿਸਲ ਅਤੇ ਕਪੂਰਥਲਾ ਰਿਆਸਤ ਦਾ ਪਿੰਡ ਰਿਹਾ ਹੈ। ਅਜੇ ਵੀ ਇਸਦਾ ਪੁਰਾਣਾ ਮਾਲ ਵਿਭਾਗ ਦਾ ਰਿਕਾਰਡ ਕਪੂਰਥਲੇ ਤੋਂ ਹੀ ਮਿਲਦਾ ਹੈ। ਮੌਜੂਦਾ ਪਿੰਡ ਚਕਰ ਪਹਿਲਾਂ ਪਿੰਡ ਦੇ ਆਸੇ ਪਾਸੇ 4-5 ਥਾਵਾਂ ਤੇ ਵਸਿਆ ਹੋਇਆ ਸੀ। ਪੁਰਾਣੇ ਥੇਹ ਇਸ ਗੱਲ ਦੀ ਹਾਮੀ ਭਰਦੇ ਹਨ। ਇਨ੍ਹਾਂ ਦੇ ਵਿਚਕਾਰ ਜੱਸਾ ਸਿੰਘ ਆਹਲੂਵਾਲੀਆ ਨੇ 7 ਬੁਰਜ਼ਾਂ ਵਾਲਾ ਕੱਚਾ ਕਿਲਾ ਬਣਾਇਆ ਹੋਇਆ ਸੀ।ਇਸ ਦੇ ਥੱਲੇ ਦੀ ਇੱਕ ਵੱਡਾ ਬਹੀਨ (ਨਾਲਾ) ਜਾਂਦਾ ਸੀ ਜਿਸ ਰਾਹੀਂ ਗੰਦੇ ਪਾਣੀ ਦਾ ਨਿਕਾਸ ਸੀ।

ਬਹੀਨ ਉੱਤੇ ਇੱਕ ਕੰਧ ਸੀ ਜਿਸ ਬਾਰੇ ਵਿਸ਼ਵਾਸ ਸੀ ਕਿ ਜੋ ਵੀ ਇਸ ਕੰਧ ਨੂੰ ਭੰਨੇਗਾ, ਉਹ ਅੰਨ੍ਹਾ ਹੋ ਜਾਵੇਗਾ। ਇੱਕ ਸਾਧੂ ਨੇ ਇਸ ਅੰਧ ਵਿਸ਼ਵਾਸ ਖਤਮ ਕੀਤਾ ਅਤੇ ਲੋਕਾਂ ਦੀ ਸੌਖ ਸਹੂਲਤ ਲਈ ਕੰਧ ਭੰਨੀ। ਇਹ ਬੁਰਜ਼ ਸੰਨ 1947 ਤੱਕ ਸਹੀ ਸਲਾਮਤ ਸਨ ਜਿਨ੍ਹਾਂ ਵਿਚੋਂ ਦੋ ਬੁਰਜ ਤਾਂ 1960 ਤੱਕ ਸਲਾਮਤ ਰਹੇ। ਫਿਰ ਫ਼ਤਿਹ ਸਿੰਘ ਆਹਲੂਵਾਲੀਆ ਜੋ ਜੱਸਾ ਸਿੰਘ ਆਹਲੂਵਾਲੀਆ ਦਾ ਪੋਤਰਾ ਸੀ, ਮਹਾਰਾਜਾ ਰਣਜੀਤ ਸਿੰਘ ਨਾਲ ਕੁੱਝ ਮਨ ਮੁਟਾਵ ਹੋਣ ਕਾਰਨ ਜਦੋਂ ਜਗਰਾਉਂ ਵਿਖੇ ਆ ਗਿਆ ਸੀ, ਨੇ ਇਸ ਕਿਲੇ ਦਾ ਪੱਕਾ ਦਰਵਾਜ਼ਾ ਬਣਾਇਆ ਅਤੇ ਆਪਣੇ ਵਿਸ਼ਵਾਸ ਪਾਤਰ ਨਗਾਹੀਆ ਸਿੰਘ ਕਿੰਗਰਾ ਨੂੰ ਇਸ ਕਿਲੇ ਵਿੱਚ ਵਸਇਆ। ਉਸ ਤੋਂ ਬਾਅਦ ਆਲੇ ਦੁਆਲੇ ਦੇ ਥੇਹਾਂ ਤੋਂ ਉੱਠ ਕੇ ਲੋਕ ਇਸ ਕਿਲੇ ਦੇ ਆਲੇ ਦੁਆਲੇ ਵਸ ਗਏ।ਕਿਲੇ ਦੇ ਅੰਦਰ ਕੇਵਲ ਕਿੰਗਰਾ ਗੋਤ ਦੇ ਲੋਕਾਂ ਦੀ ਰਿਹਾਇਸ਼ ਸੀ ਅਤੇ ਬਾਅਦ ਵਿੱਚ ਇਨ੍ਹਾਂ ਦਾ ਦੋਹਤਰਾ ਜੈਮਲ ਸਿੰਘ ਜੈਦ ਪਿੰਡ ‘ਪੱਤੋ ਹੀਰਾ ਸਿੰਘ’ ਤੋਂ ਆ ਕੇ ਰਹਿਣ ਲੱਗਾ। ਸਿੱਧੂ ਗੋਤ ਦੇ ਲੋਕ ਕਿਲੇ ਦੇ ਦੱਖਣ ਵੱਲ ਪਏ ਹੋਏ ਥੇਹ ਤੋਂ ਉੱਠ ਕੇ ਕਿਲੇ ਦੇ ਦੱਖਣ ਵੱਲ ਵਸ ਗਏ ਅਤੇ ਸੰਧੂ ਉੱਤਰ ਵੱਲ। ਪੂਰਬ ਵੱਲ ਰਲਵੇਂ ਮਿਲਵੇਂ ਲੋਕ ਵਸ ਗਏ।ਇਸ ਤਰ੍ਹਾਂ ਇਸ ਪਿੰਡ ਦੇ ਚਾਰ ਅਗਵਾੜ ਬਣੇ ਜਿਨ੍ਹਾਂ ਨੂੰ ਪੱਤੀਆਂ ਕਿਹਾ ਜਾਂਦਾ ਹੈ ਕਿਲਾ, ਸੰਧੂ, ਬੇਹਣ ਅਤੇ ਬਾਬੇ ਕੀ।